egypt
AR
belarus
BE
bulgaria
BG
bangladesh
BN
bosnia
BS
spain
CA
czech_republic
CS
germany
DE
greece
EL
usa
EM
great_britain
EN
esperanto
EO
spain
ES
estonia
ET
iran
FA
finnland
FI
france
FR
israel
HE
croatia
HR
hungary
HU
indonesia
ID
italy
IT
japan
JA
georgia
KA
india
KN
south_korea
KO
lithuania
LT
latvia
LV
india
MR
netherlands
NL
norway
NN
india
PA
poland
PL
portugal
PT
brazil
PX
romania
RO
russia
RU
slovakia
SK
serbia
SR
sweden
SV
ukraine
UK
vietnam
VI
china
ZH

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ "ਅਣ-ਉਪਲਬਧ" ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।

text before next text

© Copyright Goethe Verlag GmbH 2015. All rights reserved.